ਲਾਪਤਾ ਪੰਜਾਬ ਆ ਰਹੀ ਹੈ ਅੰਮ੍ਰਿਤਸਰ ਵਿਚ।
ਆਪ ਜੀ ਨੂੰ ਮੋਹ ਭਰਿਆ ਸੱਦਾ ਹੈ ਡਾਕੂਮੈਂਟਰੀ ਫਿਲਮ ‘ਲਾਪਤਾ ਪੰਜਾਬ’ ਦੀ ਪ੍ਰਦਰਸ਼ਿਨੀ ਤੇ।
ਏਹ ਇੱਕ 70 ਮਿੰਟ ਦੀ ਫਿਲਮ ਹੈ ਜੋ ਦਰਸਾਉਂਦੀ ਹੈ ਪੰਜਾਬ ਅੰਦਰ ਦਹਾਕਿਆਂ ਦੌਰਾਨ ਜਬਰੀ ਲਾਪਤਾ ਕਰਕੇ, ਗੈਰ ਕਾਨੂੰਨੀ ਹਿਰਾਸਤ ਵਿੱਚ ਹੋਈਆਂ ਮੌਤਾਂ ਅਤੇ ਚੁੱਪ ਚਾਪ ਸਸਕਾਰ ਦਿੱਤੇ ਜਾਣ ਦਾ ਸੱਚ। ਪੰਜਾਬ ਦੇ ਹਜਾਰਾਂ ਲੋਕ, ਜਿਨ੍ਹਾਂ ਵਿੱਚ ਬਹੁਤਾਤ ਸਿੱਖ ਹਨ, ਅਗਵਾ ਕਰ ਲਏ ਜਾਣ ਬਾਅਦ ਪੁਲਿਸ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ ਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਦਾ ਸਸਕਾਰ ਅਣਪਛਾਤੀਆਂ ਤੇ ਦਾਅਵਾ ਰਹਿਤ ਕਹਿ ਕੇ ਕਰ ਦਿੱਤਾ ਗਿਆ
ਇਹ ਫਿਲਮ ‘ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ’ ਦਾ ਯਤਨ ਹੈ ਜੋ ਮਨੁਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਵਲੋਂ ਕੀਤੇ ਅਣਪਛਾਤਿਆਂ ਲਾਸ਼ਾ ਦੀ ਪਹਿਚਾਣ ਦੇ ਕਾਰਜ ਨੂੰ ਅਤੇ ਇਨਸਾਫ ਦੇ 25 ਸਾਲਾ ਸਫਰ ਨੂੰ ਅੱਗੇ ਤੋਰਨ ਦੀ ਲੜੀ ਵਜੋਂ ਨਵੀਂਆਂ ਗਵਾਹੀਆਂ, ਤੱਥਾਂ ਅਤੇ ਜਾਣਕਾਰੀ ਸਹਿਤ ਨੇਪਰੇ ਚਾੜਦੀ ਹੈ।
ਕਈ ਸਾਲਾਂ ਤੀਕ ਲਾਪਤਾ ਕਰ ਦਿੱਤੇ ਗਏ ਵਿਅਕਤੀਆਂ ਦੇ ਵਾਰਸਾਂ ਦੀ ਅਵਾਜ ਖਾਮੋਸ਼ ਰਹੀ ਹੈ । ‘ਲਾਪਤਾ ਪੰਜਾਬ’ ਉਨ੍ਹਾਂ ਉਲਝੀਆਂ ਤੰਦਾਂ ਨੂੰ ਖੋਹਲਦੀ ਹੈ ਜੋ ਸਮੂਹਿਕ ਸਰਕਾਰੀ ਕਤਲੇਆਮ ਨੂੰ ਅੰਜ਼ਾਮ ਦੇਣ ਲਈ ਸਾਂਝੇ ਤੌਰ ਤੇ ਸਰਕਾਰੀ ਸਹਿਮਤੀ ਨਾਲ ਬੁਣੀਆਂ ਗਈਆਂ। ਤਾਂ ਜੋ ਨਸਲਕੁਸ਼ੀ ਪੀੜਤਾਂ ਦਾ ਦਰਦ ਸਾਂਝਾ ਕੀਤਾ ਜਾ ਸਕੇ ।
ਲਾਪਤਾ ਕਰ ਦਿੱਤੇ ਨਿਰਦੋਸ਼ ਅਤੇ ਉਨ੍ਹਾਂ ਦੇ ਵਾਰਸਾਂ ਦੇ ਨਿਰੰਤਰ ਸੰਘਰਸ਼ ਦੀਆਂ ਕਹਾਣੀਆਂ,ਉਨ੍ਹਾਂ ਵਲੋਂ ਨਿਰੰਤਰ ਪੁਛੇ ਜਾ ਰਹੇ ਸਵਾਲ – ‘ਸਾਡੇ ਪਿਆਰਿਆਂ ਨਾਲ ਕੀ ਵਾਪਰਿਆ?’ ਨੂੰ ਏਹ ਡਾਕੂਮੈਂਟਰੀ ਸਾਮਣੇ ਲਿਆਓਦੀ ਹੈ। ‘ਲਾਪਤਾ ਪੰਜਾਬ’ ਇਹ ਵੀ ਸਵਾਲ ਕਰਦੀ ਹੈ ਕਿ ਕੀ ਪੰਜਾਬ ਮਸਲੇ ਅਤੇ ਭਾਰਤ ਵਿੱਚ ਰੋਹ ਸਮੂਹਿਕ ਸਰਕਾਰੀ ਕਤਲੇਆਮ ਤੋਂ ਕੋਈ ਸਬਕ ਲਿਆ ਗਿਆ? ਅੱਧੀ ਰਾਤ ਨੂੰ ਦਸਤਕ ਦੇਣੀ, ਲੋਕਾਂ ਨੂੰ ਅਗਵਾ ਕਰ ਲੈਣਾ ਤੇ ਫਿਰ ਉਨ੍ਹਾਂ ਦਾ ਕੋਈ ਥਹੁ ਪਤਾ ਨਾ ਲੱਭਣਾ। ਇਸ ਸਮੂਹਿਕ ਸਰਕਾਰੀ ਕਤਲੇਆਮ ਦੇ ਬਹੁ-ਪਰਤੀ ਖੁਲਾਸੇ ਅਤੇ ਮੁਲਾਂਕਣ ਤੋਂ ਇਲਾਵਾ ਇਨਸਾਫ ਲਈ ਸੰਘਰਸ਼ ਅਤੇ ਜਵਾਬਦੇਹੀ ਦੇ ਮਾਮਲੇ ਵਿੱਚ ਸਰਕਾਰੀ ਤੰਤਰ ਦੀ ਅਸਫਲਤਾ ਵੀ ਦੁਖਦਾਈ ਹੈ ਲਾਪਤਾ ਪੰਜਾਬ।
ਦਰਸ਼ਕ ਇਕ ਵਾਰ ਤਾਂ ਦੁੱਖ ਤੇ ਭਾਵੂਕਤਾ ਦੇ ਵਹਿਣ ਵਿੱਚ ਵਹਿ ਜਾਂਦਾ ਹੈ ਲੇਕਿਨ ਅੰਤ ਵਿੱਚ ਉਮੀਦ ਤੇ ਡੱਟਣ ਦਾ ਸੁਨੇਹਾ ਵੀ ਹੈ। ਏਹ ਡਾਕੂਮੈਂਟਰੀ ਮਨੀਪੁਰ, ਕਸ਼ਮੀਰ ਤੇ ਛਤੀਸਗੜ੍ਹ ਦੇ ਪੀੜਤਾਂ ਦੀ ਇਨਸਾਫ ਲਈ ਜਦੋ ਜਹਿਦ ਨਾਲ ਹਮਦਰਦੀ ਪ੍ਰਗਟਾਈ ਗਈ ਹੈ। ਲੇਕਿਨ ਇਕ ਸਵਾਲ ਅੱਜ ਵੀ ਝੰਜੋੜ ਰਿਹਾ ਹੈ ਜਿਦਾ ਜਵਾਬ ਉਸਤੋਂ ਵੀ ਜਿਆਦਾ ਦੁਖਦਾਈ ਹੈ ਕਿ ਆਖਿਰ ਭਾਰਤੀ ਸੁਰਖਿਆ ਬਲ ਪੰਜਾਬ ਦੇ ਦੁਖਾਂਤ ਨਾਲ ਅਜਿਹੇ ਕਮ ਬਿਨਾ ਕਿਸੇ ਨਤੀਜਾ ਤੋਂ ਕਿਵੇਂ ਕਰ ਸਕੀ?
‘ਲਾਪਤਾ ਪੰਜਾਬ’ ਸਰਕਾਰ ਤੇ ਸਮਾਜ ਤੇਂ ਇਕ ਮੰਗ ਹੈ ਸੱਚ ਸਾਹਮਣੇ ਲਿਆਉਣ ਦੀ, ਤਾਂਕਿ ਪੀੜਤਾਂ ਨੂੰ ਇਨਸਾਫ ਤੇ ਮੁੜ ਵਸੇਵੇ ਖਾਤਿਰ ਪੂਰੀ ਲਗਨ ਤੇ ਅਹਿਦ ਨਾਲ ਯਤਨਸ਼ੀਲ ਹੋਵੋ।
ਡਾਕੂਮੈਂਟਰੀ ਫਿਲ਼ਮਾਂਕਣ ਉਪਰੰਤ ਪੈਨਲ ਵਿਚਾਰ ਵੀ ਹੋਵੇਗਾ।
ਸਮਾਂ: 7 ਜੁਲਾਈ ਸ਼ਾਮ 5.00 ਵਜੇ
ਇਨਦਿਅਨ ਅਕੇਡਸੀ ਆਫ ਫਾਇਨ ਆ੍ਟਸ, ਅੰਮ੍ਰਿਤਸਰ (Indian Academy of Fine Arts) ਦੀ ਆਰਟ ਗੈਲਰੀ ਵਿਚ ਸ਼ਾਮੀਂ 5:00 ਵਜੇ |
ਫੋਨ: +91- 87288 82122/ 99148 47974/ 88602 68853