ਲੋਕਮਾਰਗ ਵਿਚ ਪ੍ਰਕਾਸ਼ਤ ਤੇਜਬੀਰ ਕੌਰ ਦੀ ਕਹਾਣੀ – ਇੱਕ ਗੁਆਚਾ ਬਚਪਨ – “ਮੇਰੇ ਮਾਤਾ-ਪਿਤਾ ਨੂੰ ਕਿਉਂ ਮਾਰਿਆ ਗਿਆ?”

ਮੈਨੂਂ ਬਚਪਨ ਆਪਣੇ ਮਾਤਾ-ਪਿਤਾ ਨੂੰ ਤਰਸਦੀ ਹੋਈ ਕਿਉਂ ਬਤੀਤ ਕਰਨਾ ਪਿਆ? ਪੁੱਛਦੇ ਹਨ ਤੇਜਬੀਰ ਕੌਰ ©PDAP

[ਨੋਟ: ਇਸ ਲੇਖ ਦਾ ਅਨੁਵਾਦ ਲੌਕਮਾਰ ਵਿੱਚ ਪ੍ਰਕਾਸ਼ਿਤ ਮੂਲ ਲੇਖ ਤੋਂ ਕੀਤਾ ਗਿਆ ਹੈ। ਲੌਕਮਾਰ ਲੇਖ ਦਾ ਲਿੰਕ/ Note: This article has been translated from the original article published on news website lokmarg.com. Read the original article]

 

ਤੇਜਬੀਰ ਕੌਰ ਅਜੇ ਕੁਝ ਹੀ ਮਹੀਨੇਆ ਦੀ ਸੀ ਜਦੋਂ ਉਨਾ ਦੇ ਮਾਤਾ-ਪਿਤਾ ਨੂੰ ਪੁਲੀਸ ਨੇ “ਚਕ ਲੇਆ”। ਕੁਝ ਲੋਕ ਉਨਾ ਨੂੰ ਅੱਤਵਾਦੀ ਕੈਹਣ ਲਗ ਪਏ ਅਤੇ ਕੁਝ ਸ਼ਹੀਦ| ਕੁਝ ਆਖਦੇ ਸਨ ਕੇ ਓਹੁ 1990 ਦੇ ਦੌਰਾਨ ਪੁਲਿਸ ਦੇ ਜੋਰ ਅਤੇ ਜਬਰਦਸਤੀ ਦਾ ਸ਼ਿਕਾਰ ਹੋ ਗਇ।

ਏ ਹੈ ਉਨਾ ਦੀ ਕਹਾਣੀ:

ਕੋਈ ਵੀ ਮੈਨੂੰ ਇਹ ਨਹੀਂ ਦੱਸ ਸਕਦਾ ਕਿ ਮੇਰੀ ਜਨਮ ਤਾਰੀਖ ਕੀ ਹੈ। ਹਾਲਾਂਕਿ, ਲੋਕਾ ਨੂੰ ਉਸ ਦਿਨ ਦਾ ਪਤਾ ਹੈ ਜਦੋਂ ਮੇਰੀ ਜਾਨ ਬਖਸ਼ੀ ਗਈ ਸੀ – 2 ਅਕਤੂਬਰ 1992। ਇਹ ਉਹ ਦਿਨ ਸੀ ਜਦੋਂ ਮੇਰੇ ਮਾਪੇ ‘ਪੁਲਿਸ ਮੁਕਾਬਲੇ’ ਵਿੱਚ ਮਾਰ ਦਿੱਤੇ ਗਏ ਸਨ। ਮੇਰੇ ਮਾਤਾ-ਪਿਤਾ ਦੇ ਕਾਤਲ ਇੰਨੇ “ਦਇਆਲੂ” ਸਨ ਕਿ ਉਨਾ ਮੇਰੀ ਜਾਨ ਬਖਸ਼ ਦਿੱਤੀ। ਆਖ਼ਰਕਾਰ, ਇਕ ਬੱਚੀ ਓਨਾ ਦਾ ਕੀ ਵਿਗਾੜ ਸਕਦੀ ਸੀ?

ਮੇਰੀ ਪਰਵਰਸ਼ ਖਡੂਰ ਸਾਹਿਬ ਤਹਿਸੀਲ, ਜ਼ਿਲ੍ਹਾ ਅੰਮ੍ਰਿਤਸਰ ਦੇ ਨਾਗੋਕੇ ਪਿੰਡ ਵਿਚ ਹੋਈ। 12 ਸਾਲ ਤੱਕ ਮੈਨੂੰ ਏ ਦਸਿਆ ਜਾੰਦਾ ਸੀ ਕੇ ਮੇਰੇ ਚਾਚਾ ਅਤੇ ਚਾਚੀ ਹੀ ਮੇਰੇ ਅਸਲੀ ਮਾਤਾ-ਪਿਤਾ ਹੰਨ। ਮੇਰੇ ਅਸਲੀ ਪਿਤਾਜੀ ਦੀ ਇਕ ਤਸਵੀਰ ਘਰ ਦੀ ਕੰਧ ਤੇ ਟੰਗੀ ਹੋਈ ਸੀ। ਮੈਂਨੂੰ ਕਹਿਆ ਜਾੰਦਾ ਸੀ ਕੇ ਓਹੁ ਮੇਰੇ ਤਾਇਆ ਜੀ ਹਨ। ਮੇਰੇ ਕੋਲ ਉਨਾ ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ|

ਜਦੋਂ ਮੇਰੀ ਊਮਰ 12 ਸਾਲ ਦੀ ਹੋਈ, ਮੈਂਨੂੰ  ਮੋਹਾਲੀ ਦੇ ਗੁਰਆਸਰਾ ਹੋਸਟਲ ਵਿਚ ਭੇਜ ਦਿੱਤਾ ਗਿਆ। “ਓਥੇ ਪੜਾਈ  ਚੰਗੀ ਹੋਵੇ ਗੀ,” ਓਨਾਨੇ ਕੇਹਾ। ਮੈਂਨੂੰ  ਬਾਅਦ ਵਿਚ ਪਤਾ ਲੱਗਾ ਕੇ ਇਹ ਉਹਨਾਂ ਬੱਚਿਆਂ ਲਈ ਇੱਕ ਯਤੀਮਖਾਨਾ ਸੀ, ਜਿਨ੍ਹਾਂ ਦੇ ਮਾਤਾ ਪਿੱਤਾ ਨੂੰ ਪੁਲਿਸ ਨੇ ਖਾਲਿਸਤਾਨ ਅੰਦੋਲਨ ਦੌਰਾਨ ਗੈਰ ਕਾਨੂੰਨੀ ਤੌਰ ਤੇ ਮਾਰ ਦਿੱਤਾ ਸੀ। ਉਨ੍ਹਾਂ ਦੇ ਮਾਪਿਆਂ ਨੂੰ ਅਕਸਰ ‘ਸ਼ਹੀਦ’ ਕਿਹਾ ਜਾਂਦਾ ਸੀ। ਉੱਥੇ ਮੈਨੂੰ ਦੱਸਿਆ ਗਿਆ ਕਿ ਮੈਂ ਵੀ ਉਨ੍ਹਾਂ ਬਚਿਆਂ ਵਿਚੋਂ ਇਕ ਸੀ। ਏ ਗੱਲ ਨੂੰ ਮੈ ਸਮਝ ਨਾ ਸਕੀ ਤੇ ਰੋਣ ਲਗ ਪਈ। 

ਮੇਰੇ ਮਾਤਾ-ਪਿਤਾ ਕੌਣ ਸਨ?  ਉਨ੍ਹਾਂ ਨੂੰ ਕਿਉਂ ਮਾਰਿਆ ਗਿਆ? ਉਨ੍ਹਾਂ ਨੂੰ ਸ਼ਹੀਦ ਕਿਉਂ ਕਿਹਾ ਜਾਂਦਾ ਸੀ? ਇਸ ਤਰਾਂ ਦੇ ਸਵਾਲ ਮੈਨੂੰ ਰਾਤ ਨੂੰ ਸੋਣ ਨਹੀ ਸੀ ਦਿੰਦੇ । ਮੈ ਅਕਸਰ ਰਾਤ ਨੂੰ ਪਸੀਨੇ ਵਿਚ ਭਿੱਜੀ ਹੋਈ ਜਾਗਦੀ ਸੀ। ਮੈਨੂੰ ਜਵਾਬ ਚਹੀਦੇ ਸੀ, ਮੈਨੂੰ ਸਚ ਚਾਹੀਦਾ ਸੀ|

ਮੇਰੇ ਮਾਤਾ-ਪਿਤਾ ਦੀ ਮੌਤ ਦੇ ਨਾਲ ਵੱਖ-ਵੱਖ ਕਹਾਣੀਆਂ ਜੋੜੀਆਂ ਜਾਂਦੀਆਂ ਸਨ। ਸਾਡੇ ਕੁਝ ਰਿਸ਼ਤੇਦਾਰਾਂ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣੇ ਸਕੂਟਰ ਤੇ ਸਫਰ ਕਰਦੇ ਸਨ, ਜਦਕਿ ਕਈਆਂ ਨੇ ਕਿਹਾ ਕਿ ਉਨ੍ਹਾਂ ਨੂੰ ਬੱਸ ਤੋਂ ਚੁੱਕਿਆ ਗਿਆ ਸੀ। ਕੁਝ ਪਿੰਡ ਵਾਲੇਆ ਨੇ ਮੈਨੂੰ ਦਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਇਸ ਨੂੰ ਇਕ ਮੁਕਾਬਲੇ ਦੇ ਰੂਪ ਵਿਚ ਦਿਖਾਇਆ, ਅਤੇ ਕਿਸੇ ਹੋਰ ਨੇ ਕਿਹਾ ਕਿ ਮੇਰੇ ਮਾਪਿਆਂ ਨੇ ਖੁਦਕੁਸ਼ੀ ਕਰ ਲਈ ਸੀ। ਲ਼ੇਕਿਨ ਮੇਰੇ ਆਪਣੇ ਪਰਿਵਾਰ ਨੇ ਚੁੱਪ ਹੀ  ਬਣਾਈ ਰਖੀ। ਉਨ੍ਹਾਂ ਲਈ ਮੇਰੇ ਮਾਤਾ-ਪਿੱਤਾ ਸਿਰਫ “ਗਾਇਬ” ਹੋ ਗਏ ਸਨ।

ਹੌਲੀ ਹੌਲੀ ਮੈਂਨੂੰ ਮੇਰੇ ਸਵਾਲਾਂ ਦੇ ਜਵਾਬ ਮਿਲਨ ਲੱਗ ਪਏ । ਮੈਨੂੰ ਪਤਾ ਲੱਗਿਆ ਕੇ  ਮੇਰੇ ਪਿਤਾ ਦਾ ਨਾਮ ਗੁਰਮੁਖ ਸਿੰਘ ਨਾਗੋਕੇ ਸੀ, ਓਹੁ ਬਿਜਲੀ ਦਾ ਕਮ ਕਰਦੇ ਸਨ ਅਤੇ ਉਨ੍ਹਾਂ ਦੀ ਪਿੰਡ ਵਿਚ ਛੋਟੀ ਜਹੀ ਦੁਕਾਨ ਸੀ । ਉਨ੍ਹਾਂ ਦੇ ਕਈ ਗਾਹਕ ਅਤੇ ਕਾਰੋਬਾਰੀ ਭਾਈਵਾਲ ਸਨ। ਉਨ੍ਹਾਂ ਦਿਨਾਂ ਵਿਚ ਲੋਕ ਕਿਸੇ ਨੂੰ ਵੀ “ਖਾਲਿਸਤਾਨੀ” ਕੈਹ ਕੇ ਆਪਣੀ ਦੁਸ਼ਮਨੀ ਕੱਢ ਲੈਂਦੇ ਸੀ। ਪੁਲਿਸ ਨੂੰ ਖੁੱਲੀ ਛੁਟੀ ਸੀ, ਅਤੇ ਓਹ ਏਸ ਤਾਕਤ ਦਾ ਪੂਰਾ ਫੈਦਾ ਉਠਾਉਂਦੇ ਸਨ|

ਮੈਨੂੰ ਪਤਾ ਲੱਗਿਆ ਕੇ ਕਿਸੇ ਨੇ ਜਾਣ ਬੁਝ ਕੇ ਪੁਲਿਸ ਨੂੰ ਮੇਰੇ ਮਾਤਾ-ਪਿਤਾ ਦੇ ਖਾਲਸਤਾਨੀ ਅੰਦੋਲਨ ਨਾਲ ਸਬੰਧ ਰੱਖਣ ਦੀ ਝੂਠੀ ਖਬਰ ਦੇ ਦਿੱਤੀ ਸੀ। ਉਸ ਤੋਂ ਬਾਅਦ  ਪੁਲਿਸ ਨੇ ਮੇਰੇ ਪਰਿਵਾਰ ਨੂੰ ਪਰੇਸ਼ਾਨ ਕਰਨਾ ਅਤੇ ਸਰੀਰਕ ਤੌਰ ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਹ ਇਸ ਹੱਦ ਤਕ ਵਧ ਗਿਆ ਕਿ ਮੇਰੇ ਪਿਤਾ ਜੀ ਨੇ ਘਰ ਛੱਡਣ ਦਾ ਅਤੇ  ਖਾਲਿਸਤਾਨ ਲਹਿਰ ਵਿਚ ਹਿੱਸਾ ਲੈਣ ਦਾ ਫੈਸਲਾ ਕਰ ਲੇਆ। ਪੂਰੇ 80 ਦੇ ਦਹਾਕੇ ਦੌਰਾਨ ਮੇਰੇ ਪਿਤਾਜੀ ਪੁਲਿਸ ਤੋਂ ਲੁਕਦੇ ਰਹੇ। ਪੁਲਿਸ ਨੇ ਓਨਾ ਨੂੰ ਅੱਤਵਾਦੀ ਕਰਾਰ ਦਿੱਤਾ।   

ਉਸਤੋਂ ਬਾਅਦ ਪੁਲਿਸ ਸਾਡੇ ਘਰ ਅਕਸਰ ਛਾਪਾ ਮਾਰਨ ਆਉਂਦੀ ਸੀ ਅਤੇ ਮੇਰੇ ਪਰਿਵਾਰ ਵਾਲੇਆ ਨੂੰ ਤਸੀਹੇ ਦਿੰਦੀ ਸੀ। ਓਹ ਕਦੀ ਓਨਾ ਨੂੰ ਮਾਰਦੇ, ਅਤੇ ਕਦੀ ਗੱਡੀ ਦੇ ਪਿੱਛੇ ਬੰਨ ਕੇ ਘਸੀਟਦੇ , ਯਾ ਫਿਰ ਲਾਕ-ਅੱਪ ਲਜਾ ਕੇ ਉਨ੍ਹਾਂ ਨੂੰ  ਕੁਟਦੇ ਸੀ। 

ਮੇਰੇ ਪਿਤਾਜੀ ਨੇ ਮੇਰੀ ਮਾਤਾਜੀ ਨਾਲ 1990 ਵਿਚ ਵਿਆਹ ਕਰ ਲਿਆ। ਹਾਲਾਕਿ, ਮੇਰੀ ਮਾਤਾਜੀ ਨੇ ਬਿਜਲੀ ਬੋਰਡ ਨਾਲ ਨੌਕਰੀ ਕਰਨ ਲਈ ਆਪਣੀ ਪ੍ਰੀਖਿਆ ਪਾਸ ਕਰ ਲਈ ਸੀ, ਓਨਾ ਨੂੰ ਫੇਰ ਵੀ ਮੇਰੇ ਪਿਤਾਜੀ ਨਾਲ ਭਗੌੜੇ ਦੀ ਜ਼ਿੰਦਗੀ ਬਤੀਤ ਕਰਣੀ ਪਈ। ਮੇਰੇ ਜਨਮ ਤੋਂ ਕੁਝ ਹੀ ਮਹੀਨੇ ਬਾਅਦ ਪੁਲਿਸ ਨੇ ਓਨਾ ਨੂੰ ਚੱਕਮਾਫੀ ਪਿੰਡ, ਲੁਧਿਆਣਾ ਤੋ ਚੁਕ ਲਿਆ ਅਤੇ, ਥਾਣੇ ਦੇ ਐਸ ਐਸ ਪੀ, ਰਾਜ ਕਿਸ਼ਨ ਬੇਦੀ ਦੇ ਘਰ ਲੈ ਗਏ| ਓਨਾ ਦੇ ਚਕਮਾਫੀ ਪਿੰਡ ਵਿਚ ਹੋਣ ਦੀ ਖਬਰ ਗੁਰਮੀਤ ਸਿੰਘ ਉਰਫ “ਪਿੰਕੀ ਕੈਟ” ਨੇ ਪੁਲਿਸ ਨੂੰ ਦਿੱਤੀ ਸੀ।

ਉਸ ਤੋਂ ਬਾਅਦ ਕੀ ਹੋਇਆ, ਓਹੁ ਕਿਸੇ ਨੂੰ ਨਹੀ ਪਤਾ, ਲੇਕਿਨ ਕੁਝ ਦਿਨਾ ਬਾਅਦ ਅਖਬਾਰਾਂ ਵਿਚ ਇਕ ਇਸ਼ਤਿਹਾਰ ਛਾਪਿਆ ਜਿਸ ਵਿਚ ਗੁਰਮੁਖ ਸਿੰਘ ਨਾਗੋਕੇ ਦੀ ਧੀ ਨੂੰ ਖੰਨਾ ਜਿਲੇ ਤੋਂ ਆ ਕੇ ਲੈ ਜਾਣ ਦਾ ਐਲਾਨ ਕੀਤਾ ਗਿਆ ਇਸ਼ਤਿਹਾਰ ਪੜਨ ਤੋਂ ਬਾਅਦ ਮੇਰੇ ਚਾਚਾਜੀ ਅਤੇ ਪਿੰਡ ਦੇ ਸਰਪੰਚ ਮੈਨੂੰ ਥਾਣੇ ਤੋਂ ਵਾਪਸ ਲੈ ਆਏ।

ਤਿੰਨ ਸਾਲ ਪਹਿਲਾਂ ਮੈਂ ਉਸ ਸ਼ਕਸ ਨੂੰ ਵੇਖੇਆ ਜੋ ਮੇਰੇ ਮਾਤਾ-ਪਿਤਾ ਦੀ ਮੌਤ ਦਾ ਜ਼ਿੰਮੇਵਾਰ ਸੀ। ਟੀਵੀ ਇੰਟਰਵਿਊਆਂ ਵਿਚ ਗੁਰਮੀਤ ਸਿੰਘ ਉਰਫ “ਪਿੰਕੀ ਕੈਟ” – ਪੰਜਾਬ ਪੁਲਿਸ ਦਾ “ਇੰਕਾਉਂਟਰ ਸਪੈਸ਼ਲਿਸਟ” – ਨੇ ਦਸਿਆ ਕੇ ਕਿਸ ਤਰਾ ਪੰਜਾਬ ਵਿਚ ਝੂਠੇ ਮੁਕਾਬਲੇ ਕੀਤੇ ਜਾਂਦੇ ਸਨ। ਉਸਨੇ ਖੁਲਾਸਾ ਕੀਤਾ ਕਿ ‘ਕੈਟ’ ਛੁਪੀ ਹੋਈ ਪੁੱਛਗਿੱਛ ਦਾ ਤਰੀਕਾ ਸੀ ਜਿਸ ਵਿਚ ਪੁਲਿਸ ਕਿਸੇ ਨੂੰ ਵੀ ਗੁਪਤ ਤਰੀਕੇ ਨਾਲ ਗ੍ਰਿਫਤਾਰ ਕਰ ਸਕਦੀ ਸੀ ਅਤੇ ਏਹ ਤਰੀਕਾ ਅੱਤਵਾਦ ਪ੍ਰਭਾਵਿਟ ਸਮੇ ਵਿਚ ਕਾਫੀ ਵਰਤਿਆ ਜਾੰਦਾ ਸੀ। ਪੁਲਿਸ ਕਿਸੇ ਵੀ ਨਿਰਦੋਸ਼ ਸ਼ਕਸ਼ ਨੂੰ ਗ੍ਰਿਫਤਾਰ ਕਰ ਸਕਦੀ ਸੀ ਅਤੇ ਉਨਾ ਨੂੰ ਤਸੀਹੇ ਦੇ ਸਕਦੀ ਸੀ ਜਾਂ ਫੇਰ ਝੂਠਾ ਮੁਕਾਬਲਾ ਬਣਾ ਸਕਦੀ ਸੀ। ਇਸ ਤੋਂ ਇਲਾਵਾ ਕਈ ਵਾਰ ਪੋਟਾਸੀਅਮ ਸਾਈਨਾਡ ਦੀ ਕੈਪਸੁਲ ਵੀ ਜ਼ਬਰਦਸਤੀ ਖੁਆਈ ਜਾਂਦੀ ਸੀ ਤਾਂਕਿ ਮੋਤ ਖੁਦਕੁਸ਼ੀ ਵਰਗੀ ਲਗੇ। 

ਮੇਰੇ ਮਾਤਾ-ਪਿਤਾ ਦੀ ਮੌਤ ਤੋਂ ਦੋ ਸਾਲ ਬਾਅਦ ਤੱਕ ਵੀ ਪੁਲਸ ਸਾਡੇ ਪਰਿਵਾਰ ਨੂੰ ਸਤਾਉਂਦੀ ਰਹੀ| ਮੇਰੇ ਰਿਸ਼ਤੇਦਾਰ, ਜਿਨ੍ਹਾਂ ਦਾ ਖਾਲਿਸਤਾਨ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਉਹਨਾਂ ਨੂੰ ਵੀ ਬਾਰ-ਬਾਰ ਪਰੇਸ਼ਾਨ ਕੀਤਾ ਜਾੰਦਾ ਅਤੇ ਉਨ੍ਹਾਂ ਤੇ ਤਸ਼ੱਦਦ ਵੀ ਕੀਤਾ ਗਿਆ। ਸਾਡੇ ਘਰ ਵਿਚ ਲਗਾਤਾਰ ਛਾਪੇ ਮਾਰੇ ਜਾੰਦੇ ਸੀ। ਏਹ ਕੋਈ ਚਮਤਕਾਰ ਹੀ ਹੈ ਕਿ ਮੇਰੇ ਪਰਿਵਾਰ ਨੇ ਏਨਾ ਕੁਝ ਸੈਹਣ ਕੀਤਾ।

ਮੇਰਾ ਹੁਣ ਵੀਆਹ ਹੋ ਚੁੱਕਾ ਹੈ ਅਤੇ ਮੇਰਾ ਇੱਕ ਨਵਾਂ ਘਰ ਅਤੇ ਇੱਕ ਪਿਆਰਾ ਪਰਿਵਾਰ ਹੈ| ਮੈਨੂੰ ਮੁਆਵਜ਼ੇ ਦੀ ਲੋੜ ਨਹੀਂ ਹੈ। ਮੈਨੂੰ ਕਿਸੇ ਸਰਕਾਰੀ ਨੌਕਰੀ ਦੀ ਜ਼ਰੂਰਤ ਨਹੀਂ ਹੈ। ਮੈਂ ਚਾਹੁੰਦੀ ਹਾਂ ਕਿ ਮੇਰੇ ਮਾਤਾ-ਪਿਤਾ ਦੇ ਅਲੋਪ ਹੋਣ ਦੀ ਸੱਚਾਈ ਮੈਂਨੂੰ ਦੱਸੀ ਜਾਵੇ। ਜੇ ਮੇਰੇ ਪਿਤਾ ਦੇ ਖਿਲਾਫ ਅਪਰਾਧਕ ਦੋਸ਼ ਸਨ, ਤਾਂ ਉਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਚਾਹੀਦਾ ਸੀ, ਪੁਲਿਸ ਦੀ ਹਿਰਾਸਤ ਵਿਚ ਮਾਰਿਆ ਨਹੀਂ ਜਾਣਾ ਚਾਹੀਦਾ ਸੀ। ਅਤੇ ਮੇਰੀ ਮਾਂ ਦੀ ਕੀ ਗਲਤੀ ਸੀ? ਮੈਨੂਂ ਬਚਪਨ ਆਪਣੇ ਮਾਤਾ-ਪਿਤਾ ਨੂੰ ਤਰਸਦੀ ਹੋਈ ਕਿਉਂ ਬਤੀਤ ਕਰਨਾ ਪਿਆ? ਇਸ ਲਈ ਮੈਂ ਜੀਉਂਦੀ ਹਾਂ ਅਤੇ ਸਰਕਾਰ ਤੋਂ ਜਵਾਬ ਮੰਗਦੀ ਹਾਂ।

© Lokmarg.com